ਆਪਣਾ ਡੇ ਕੇਅਰ ਸੈਂਟਰ
ਆਪਣਾ ਡੇ ਕੇਅਰ ਸੈਂਟਰ ਲੋੜਵੰਦ, ਏਸ਼ਿਅਨ, ਬਜੁਰਗ ਵਿਅਕਤੀਆਂ ਦੀ ਦੇਖਭਾਲ ਨੂੰ ਮੁੱਖ ਰੱਖਕੇ ਸੇਵਾਂਵਾਂ ਪ੍ਰਦਾਨ ਕਰਨ ਵਾਲੀ ਇਲਾਕੇ ਦੀ ਇੱਕੋ ਇੱਕ ਸੰਸਥਾ ਹੈ ਜੋ ਲੋਕਲ ਕਾਂਊਸਲ ਨਾਲ ਰਲ ਕੇ ਕੰਮ ਕਰਦੀ ਹੈ । ਇਸ ਤਹਿਤ ਸੇਵਾਵਾਂ ਉਹਨਾਂ ਵਿਅਕਤੀਆਂ ਵਾਸਤੇ ਉਪਲਬਧ ਹਨ ਜਿਨ੍ਹਾਂ ਦੀ ਉਮਰ ਸੱਠ ਸਾਲ ਤੋਂ ਵੱਧ ਹੈ ਅਤੇ ਸੋਸ਼ਲ ਸਰਵਸਿਜ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਜਰੂਰਤਾਂ ਦੀ ਜਾਂਚ ਕਰਕੇ ਇਸ ਸੇਵਾ ਲਈ ਰੈਫਰ ਕੀਤਾ ਜਾਂਦਾ ਹੈ। ਆਪਣਾ ਡੇ ਕੇਅਰ ਸੈਂਟਰ ਦਾ ਮੁੱਖ ਉਦੇਸ਼ ਇਸ ਦੇ ਮੈਂਬਰਾਂ ਦੀ ਸਿਹਤ ਅਤੇ ਖਾਣ ਪੀਣ ਦਾ ਖਿਆਲ ਰੱਖਣਾ ਹੈ ਤਾਂ ਜੋ ਉਹ ਤਕੜੇ ਰਿਹ ਸਕਣ ਅਤੇ ਆਪਣਾ ਖਿਆਲ ਰੱਖ ਸਕਣ । ਅਸੀਂ ਇਹ ਸੇਵਾਵਾਂ ਮੈਂਬਰਾਂ ਦੀਆਂ ਲੋੜਾਂ ਨੂੰ ਮੁੱਖ ਰੱਖਕੇ ਮੁਹੱਈਆ ਕਰਾਉਂਦੇ ਹਾਂ ਤਾਂ ਜੋ ਇਸ ਦੇ ਮੈਂਬਰ ਅਤੇ ਸਾਂਭ ਸੰਭਾਲ ਕਰਨ ਵਾਲੇ ਵਰਕਰ ਲੋੜ ਮੁਤਾਬਕ ਸੇਵਾਵਾਂ ਦੀ ਪਲੈਨਿੰਗ ਅਤੇ ਅਦਾਇਗੀ ਨੂੰ ਵੱਧ ਕੁਸ਼ਲ ਤਾ ਨਾਲ ਨਿਭਾ ਸਕਣ। ਇਸ ਗੱਲ ਨੂੰ ਹੋਰ ਯਕੀਨੀ ਬਣਾਉਣ ਲਈ ਮੈਂਬਰਾਂ ਦੇ ਡਾਕਟਰ, ਸੋਸ਼ਲ਼ ਵਰਕਰ ਅਤੇ ਪਰਿਵਾਰਿਕ ਮੈਂਬਰਾਂ ਨਾਲ ਤਾਲਮੇਲ ਕਰਕੇ ਹਰੇਕ ਮੈਂਬਰ ਦੀ ਨਿੱਜੀ ਜਰੂਰਤ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਂਦਾ ਹੈ। ਇਨ੍ਹਾਂ ਸੇਵਾਵਾਂ ਰਾਹੀਂ ਜਿੱਥੇ ਮੈਂਬਰਾਂ ਦੀਆਂ ਸਮਾਜਿਕ, ਸੱਭਿਆਚਾਰਕ, ਵਿਦਿਅਕ ਅਤੇ ਅਧਿਆਤਮਿਕ ਕਾਰਜ ਕਿਰਿਆਂਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਥੇ ਮੈਂਬਰਾਂ ਨੂੰ ਉਨ੍ਹਾਂ ਦੀ ਨਿੱਜੀ ਦੇਖਭਾਲ ਅਤੇ ਆਤਮ ਨਿਰਭਰਤਾ ਲਈ ਵੀ ਕਾਰਜਸ਼ੀਲ ਕੀਤਾ ਜਾਂਦਾ ਹੈ। ਆਪਣਾ ਡੇ ਕੇਅਰ ਸੈਂਟਰ ਦੇ ਮੈਂਬਰਾਂ ਲਈ ਕੁਝ ਕਾਰਜਕਿਰਿਆਵਾਂ ਦਾ ਬਿਉਰਾ ਇਸ ਤਰ੍ਹਾਂ ਹੈ :-
- ਸੱਭਿਆਚਾਰਕ ਅਤੇ ਧਾਰਮਿਕ ਕਾਰਜ ਵਿਧੀਆਂ ਵਿਚ ਪਾਠ ਅਤੇ ਅਰਦਾਸ ਸ਼ਾਮਿਲ ਹਨ।
- ਸਿਹਤਮੰਦ ਖਾਣਾ ਪੀਣਾ
- ਜੋੜਾਂ ਦੀ ਵਰਜਿਸ਼
- ਸੁਰੱਖਿਆ ਅਤੇ ਮੁੜ ਘਰ ਬਹਾਲੀ ਦਾ ਕੰਮ
- ਧਾਰਮਿਕ ਅਤੇ ਹੋਰ ਨਿੱਜੀ ਪਸੰਦ ਦੀਆਂ ਥਾਂਵਾਂ ਦੀ ਸੈਰ
- ਪੁਰਾਣੀਆਂ ਯਾਦਾਂ
- ਸਥਾਨਿਕ, ਕੌਮੀ ਤੇ ਵਿਸ਼ਵ ਭਰ ਦੀਆਂ ਖਬਰਾਂ
- ਮੁੱਢਲੀ ਪੜ੍ਹਾਈ ਲਿਖਾਈ ਅਤੇ ਸਿਆਣਿਆਂ ਦੀ ਸਿਖਲਾਈ
- ਰਸੋਈ ਕਲਾ
- ਲਾਇਬ੍ਰੇਰੀ ਸੇਵਾ, ਜੋ ਕਿ ਹੋਰ ਏਸ਼ੀਅਨ ਭਾਸ਼ਾਵਾਂ ਅਤੇ ਪੜ੍ਹਾਈ ਦੇ ਹੋਰ ਵਿਸ਼ਿਆਂ ਦੀ ਚੋਣ ਮੁਹੱਈਆ ਕਰਦੀ ਹੈ।
- ਕਲਾ ਕਰਿਤੀ
- ਸੱਭਿਆਚਾਰਕ ਪ੍ਰਦਰਸ਼ਨੀਆਂ
- ਸੰਗੀਤ ਸੁਣਨਾ
- ਹਿੰਦੀ ਅਤੇ ਪੰਜਾਬੀ ਫਿਲਮਾਂ
- ਸਿਹਤ ਸੰਚਾਰ
- ਮੈਂਬਰਾਂ ਦੇ ਪਸੰਦ ਦੇ ਵਿਸ਼ਿਆਂ ਤੇ ਮਾਹਰਾਂ ਵੱਲੋਂ ਵਿਚਾਰ ਵਿਆਖਿਆ
ਇਸ ਵੇਲੇ ਇਹ ਸੇਵਾ ਹਫਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਲਈ ਉਪਲੱਬਧ ਹੈ ਅਤੇ ਸੈਂਟਰ ਸਵੇਰੇ 9.30 ਤੋਂ ਸ਼ਾਮ 4.00 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਜੇਕਰ ਤੁਹਾਨੂੰ ਕਿਸੇ ਹੋਰ ਜਾਣਕਾਰੀ ਦੀ ਜਰੂਰਤ ਹੋਵੇ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕਰ ਸਕਦੇ ਹੋ ।
ਦੀ ਸਿੱਖ ਕਲਚਰਲ ਐਂਡ ਸਪੋਰਟਸ ਕੰਮਿਊਨਿਟੀ ਸੈਂਟਰ
ਕੁਈਨਸ ਵੇਅ ਟਰੇਡਿਂਗ ਇਸਟੇਟ
ਕੁਈਨਸ ਵੇਅ
ਲੈਮਿੰਗਟਨ ਸਪਾਅ
Cv31 3LZ
ਟੈਲੀਫੋਨ : 078914 79255 ਅਤੇ 07815868709
ਈ ਮੇਲ : rootzglobalcic@gmail.com ਜਾਂ harmink58@gmail.com